ਫੈਸਲੇ ਦੀ ਅਪੀਲ ਕਰੋ
ਵਰਕਰ ਜਾਂ ਰੋਜ਼ਗਾਰਦਾਤਾ ਅਤੇ ਉਨ੍ਹਾਂ ਦੇ ਪ੍ਰਤੀਨਿਧੀ (ਇੱਕ ਮ੍ਰਿਤਕ ਕਰਮਚਾਰੀ ਦੇ ਡਿਪੈਂਡੈਂਟ ਸਮੇਤ) ਵਰਕਸੇਫਬੀਸੀ ਦੁਆਰਾ ਕੀਤੇ ਫੈਸਲੇ ਦੀ ਅਪੀਲ ਕਰ ਸਕਦੇ ਹਨ।
ਕਿਸੇ ਪ੍ਰਤਿਵਾਦੀ ਨੂੰ ਆਪਣੇ ਕਿਸੇ ਵਿਸ਼ੇਸ਼ ਮੁੱਦੇ ਬਾਰੇ ਆਪਣੀ ਅਪੀਲ ਅਰੰਭ ਕਰਨੀ ਚਾਹੀਦੀ ਹੈ ਜਿਸ ਨੂੰ ਉਹ ਵਰਕਸੇਫਬੀਸੀ ਦੇ ਫੈਸਲੇ ਤੋਂ ਸੰਬੋਧਿਤ ਕੀਤਾ ਜਾਣਾ ਚਾਹੁੰਦੇ ਹਨ – ਭਾਵੇਂ ਹੋਰ ਧਿਰ ਪਹਿਲਾਂ ਹੀ ਉਸੇ ਫੈਸਲੇ ਵਿੱਚ ਕਿਸੇ ਹੋਰ ਮਾਮਲੇ ਬਾਰੇ ਅਪੀਲ ਅਰੰਭ ਕਰ ਚੁੱਕੀ ਹੈ। ਇਹ ਸੁਨਿਸ਼ਚਿਤ ਕਰੇਗਾ ਕਿ ਉਨ੍ਹਾਂ ਦਾ ਮੁੱਦਾ ਸੁਣਿਆ ਜਾਂਦਾ ਹੈ, ਭਾਵੇਂ ਅਪੀਲਕਰਤਾ ਆਪਣੀ ਅਪੀਲ ਵਾਪਸ ਲੈ ਲੈਂਦਾ ਹੈ।
ਅਪੀਲ ਪ੍ਰਕਿਰਿਆ ਦੇ ਕਦਮ
ਇਹ ਉਸ ਫੈਸਲੇ ਦੀ ਅਪੀਲ ਕਰਨ ਲਈ ਵਰਤੀ ਗਈ ਪ੍ਰਕਿਰਿਆ ਦੀ ਸੰਖੇਪ ਜਾਣਕਾਰੀ ਹੈ ਜਿਸ ਨਾਲ ਤੁਸੀਂ ਵਰਕਸੇਫਬੀਸੀ ਸਮੀਖਿਆ ਵਿਭਾਗ ਤੋਂ ਸਹਿਮਤ ਨਹੀਂ ਹੋ।
ਅਪੀਲ ਸ਼ੁਰੂ ਕਰੋ। ਜੇ ਕਰਮਚਾਰੀ ਜਾਂ ਰੋਜ਼ਗਾਰਦਾਤਾ ਵਰਕਸੇਫਬੀਸੀ ਦੇ ਸਮੀਖਿਆ ਫੈਸਲਿਆਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਉਹ ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ (WCAT) ਨਾਲ ਅਪੀਲ ਸ਼ੁਰੂ ਕਰਨ ਲਈ ਨੋਟਿਸ ਦੇ ਸਕਦੇ ਹਨ।
ਹਿੱਸਾ ਲੈਣ ਲਈ ਸੱਦੇ ਦਾ ਜਵਾਬ ਦਿਓ। WCAT ਉਸ ਹਰੇਕ ਵਿਅਕਤੀ ਨੂੰ ਇੱਕ ਪੱਤਰ ਭੇਜਦਾ ਹੈ ਜੋ ਅਪੀਲ ਦੁਆਰਾ ਸਿੱਧੇ ਤੌਰ ਤੇ ਪ੍ਰਭਾਵਿਤ ਹੋਇਆ ਹੋ ਸਕਦਾ ਹੈ, ਉਹਨਾਂ ਨੂੰ ਇਹ ਦੱਸਣ ਲਈ ਕਿ ਅਪੀਲ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਿੱਸਾ ਲੈਣ ਲਈ ਸੱਦਾ ਦੇਣ ਲਈ। ਵਰਕਸੇਫਬੀਸੀ ਅਪੀਲ ਦੇ ਨਾਲ ਸਬੰਧਤ ਦਾਅਵੇ ਦੀਆਂ ਫਾਈਲਾਂ ਨੂੰ WCAT ਅਤੇ ਸਾਰੀਆਂ ਧਿਰਾਂ ਨਾਲ ਸਾਂਝਾ ਕਰਦਾ ਹੈ।
ਆਪਣਾ ਕੇਸ ਤਿਆਰ ਕਰੋ। ਅਪੀਲ ਸ਼ੁਰੂ ਹੋ ਜਾਣ ਤੋਂ ਬਾਅਦ, WCAT ਉਸ ਹਰੇਕ ਵਿਅਕਤੀ ਨੂੰ ਸੱਦਾ ਦਿੰਦਾ ਹੈ ਜੋ ਸਿੱਧੇ ਤੌਰ ਤੇ ਪ੍ਰਭਾਵਤ ਹੋਇਆ ਹੋ ਸਕਦਾ ਹੈ ਅਪੀਲ ਵਿੱਚ ਹਿੱਸਾ ਲੈਣ ਲਈ ਅਤੇ ਉਹਨਾਂ ਨੂੰ ਇਹ ਦੱਸਣ ਲਈ ਕਿ ਅੱਗੇ ਕੀ ਕਰਨਾ ਹੈ। ਇਸ ਪੜਾਅ ਦੇ ਦੌਰਾਨ, ਸਾਰੀਆਂ ਧਿਰਾਂ ਵਰਕਸੇਫਬੀਸੀ ਫਾਈਲ ਦੀ ਸਮੀਖਿਆ ਕਰ ਸਕਦੀਆਂ ਹਨ, ਕੁਝ ਖੋਜ ਕਰ ਸਕਦੀਆਂ ਹਨ ਅਤੇ ਅਪੀਲ ਦੇ ਆਪਣੇ ਪੱਖ ਦਾ ਸਮਰਥਨ ਕਰਨ ਲਈ ਸਬੂਤ ਇਕੱਠਾ ਕਰ ਸਕਦੀਆਂ ਹਨ।
ਪ੍ਰਮਾਣ ਅਤੇ ਦਲੀਲਾਂ ਪੇਸ਼ ਕਰੋ। WCAT ਫੈਸਲਾ ਕਰਦਾ ਹੈ ਕਿ ਤੁਹਾਡੀ ਅਪੀਲ ਕਿਵੇਂ ਅੱਗੇ ਵਧੇਗੀ – ਲਿਖਤੀ ਸਬਮਿਸ਼ਨ ਦੁਆਰਾ ਜਾਂ ਮੌਖਿਕ ਸੁਣਵਾਈ ਦੁਆਰਾ। ਲਿਖਤੀ ਸਬਮਿਸ਼ਨਾਂ ਲਈ, ਪਾਰਟੀਆਂ ਅਪੀਲ ਦੇ ਆਪਣੇ ਪੱਖ ਬਾਰੇ ਦੱਸਦੀਆਂ ਹਨ ਅਤੇ ਲਿਖਤ ਵਿੱਚ ਪ੍ਰਮਾਣ ਦਿੰਦੀਆਂ ਹਨ। ਜ਼ੁਬਾਨੀ ਸੁਣਵਾਈਆਂ ਲਈ, ਪਾਰਟੀਆਂ ਅਪੀਲ ਦੇ ਆਪਣੇ ਪੱਖ ਦੀ ਵਿਆਖਿਆ ਕਰਨ ਲਈ ਇੱਕ ਮੀਟਿੰਗ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਸਬੂਤ ਪੇਸ਼ ਕਰਦੀਆਂ ਹਨ ਜੋ ਉਹਨਾਂ ਨੇ ਸੁਣਵਾਈ ਤੋਂ ਪਹਿਲਾਂ ਪੇਸ਼ ਕੀਤਾ ਸੀ।
ਅੰਤਮ ਫੈਸਲਾ ਪ੍ਰਾਪਤ ਕਰੋ। WCAT ਵਿਖੇ ਇੱਕ ਵਾਈਸ ਚੇਅਰ ਜਾਂ ਪੈਨਲ ਅਪੀਲ ਦੀ ਸਮੀਖਿਆ ਕਰਦਾ ਹੈ ਅਤੇ ਫੈਸਲਾ ਲੈਂਦਾ ਹੈ। ਫੈਸਲੇ ਦੀ ਇਕ ਕਾਪੀ ਸਾਰੀਆਂ ਧਿਰਾਂ ਅਤੇ ਵਰਕਸੇਫਬੀਸੀ ਨੂੰ ਭੇਜੀ ਜਾਂਦੀ ਹੈ। WCAT ਦੇ ਫੈਸਲੇ ਦੀ ਅਪੀਲ ਨਹੀਂ ਕੀਤੀ ਜਾ ਸਕਦੀ।
ਕਿਸੇ ਅਪੀਲ ਨੂੰ ਖਤਮ ਜਾਂ ਮੁਅੱਤਲ ਕਰੋ। ਅਪੀਲ ਨੂੰ ਮੁਅੱਤਲ ਕਰਨ ਨੂੰ, ਅਪੀਲ ਨੂੰ ਹੋਲਡ ‘ਤੇ ਪਾਉਣਾ ਵੀ ਕਿਹਾ ਜਾਂਦਾ ਹੈ। ਅਪੀਲਾਂ ਨੂੰ WCAT ਦੁਆਰਾ ਮੁਅੱਤਲ ਕੀਤਾ ਜਾ ਸਕਦਾ ਹੈ ਜਾਂ ਅਪੀਲਕਰਤਾ ਆਪਣੀ ਅਪੀਲ ਨੂੰ ਮੁਅੱਤਲ ਕਰਨ ਲਈ ਕਹਿ ਸਕਦੇ ਹਨ। ਅਪੀਲ ਖ਼ਤਮ ਕਰਨ ਨੂੰ ਅਪੀਲ ਵਾਪਸ ਲੈਣਾ ਕਹਿੰਦੇ ਹਨ – ਅਪੀਲਕਰਤਾ ਅਪੀਲ ਵਾਪਸ ਲੈਣ ਲਈ ਕਹਿ ਸਕਦੇ ਹਨ।
ਮਦਦ ਮੰਗੋ
ਆਪਣੀ ਅਪੀਲ ਦੇ ਨਾਲ ਸਹਾਇਤਾ ਪ੍ਰਾਪਤ ਕਰੋ। ਜਾਣੋ ਕਿ ਕੌਣ ਮਦਦ ਕਰ ਸਕਦਾ ਹੈ।
ਆਪਣੀ ਅਪੀਲ ਪ੍ਰਕਿਰਿਆ ਦੇ ਹਿੱਸੇ ਵਜੋਂ ਇੰਡਿਜਿਨਸ ਸਭਿਆਚਾਰ ਅਤੇ ਪਹੁੰਚ ਦੀ ਵਰਤੋਂ ਬਾਰੇ ਜਾਣਨ ਲਈ ਸਾਡੀ ਤਜਰਬੇਕਾਰ ਟੀਮ ਨਾਲ ਜੁੜੋ।