WCAT ਬਾਰੇ
ਵਰਕਰਜ਼ ਕੰਪਨਸੇਸ਼ਨ ਅਪੀਲ ਟ੍ਰਿਬਿਊਨਲ (WCAT) ਇੱਕ ਸੁਤੰਤਰ ਸੰਸਥਾ ਹੈ ਜਿਸ ਵਿੱਚ ਕਰਮਚਾਰੀ ਜਾਂ ਰੋਜ਼ਗਾਰਦਾਤਾ ਜਾ ਸਕਦੇ ਹਨ ਜੇ ਉਹ ਵਰਕਸੇਫਬੀਸੀ ਦੇ ਕਿਸੇ ਫੈਸਲੇ ਲਈ ਅਪੀਲ ਕਰਨਾ ਚਾਹੁੰਦੇ ਹਨ।
WCAT ਬੀ.ਸੀ. ਵਰਕਰਜ਼ ਕੰਪਨਸੇਸ਼ਨ ਪ੍ਰਣਾਲੀ ਵਿਚ ਅਪੀਲ ਦਾ ਅੰਤਮ ਪੱਧਰ ਹੈ। ਇਸਦੇ ਕੋਲ ਵਰਕਰਜ਼ ਕੰਪਨਸੇਸ਼ਨ ਐਕਟ ਦੀ ਧਾਰਾ 288 ਅਤੇ 289 ਵਿੱਚ ਦਰਸਾਏ ਗਏ ਕੰਮ ਨਾਲ ਸਬੰਧਤ ਮਾਮਲਿਆਂ ਦੀਆਂ ਵਿਸ਼ਿਸ਼ਟ ਕਿਸਮਾਂ ਬਾਰੇ ਅਪੀਲ ਦਾ ਫੈਸਲਾ ਲੈਣ ਬਾਰੇ ਅਧਿਕਾਰ ਹੈ।
ਵਰਕਸੇਫਬੀਸੀ ਵਿਖੇ ਰਿਵਿਊ ਡਿਵੀਜ਼ਨ ਮੁਆਵਜ਼ੇ, ਕਿੱਤਾਮੁਖੀ ਪੁਨਰ ਸਥਾਪਨ, ਮੁਲਾਂਕਣ ਅਤੇ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ (ਰੋਕਥਾਮ) ਬਾਰੇ ਫੈਸਲਿਆਂ ਲਈ ਪਹਿਲੇ ਪੱਧਰ ਦੀ ਸਮੀਖਿਆ ਪ੍ਰਦਾਨ ਕਰਦਾ ਹੈ। ਰਿਵਿਊ ਡਿਵੀਜ਼ਨ ਦੇ ਕੁਝ ਫੈਸਲਿਆਂ ਨੂੰ WCAT ਤੇ ਅਪੀਲ ਨਹੀਂ ਕੀਤਾ ਜਾ ਸਕਦਾ।
WCAT ਕਿਵੇਂ ਕੰਮ ਕਰਦਾ ਹੈ
ਪ੍ਰਕਿਰਿਆਵਾਂ ਨੂੰ ਵਰਕਰਜ਼ ਕੰਪਨਸੇਸ਼ਨ ਐਕਟ ਦੇ ਭਾਗ 7 ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ, ਜਿਸ ਵਿੱਚ WCAT ਦੇ ਸੰਗਠਨਾਤਮਕ ਢਾਂਚੇ, ਅਧਿਕਾਰ ਖੇਤਰ, ਜ਼ਿੰਮੇਵਾਰੀਆਂ ਅਤੇ ਕਾਰਜਾਂ ਦੀਆਂ ਹਦਾਇਤਾਂ ਸ਼ਾਮਲ ਹਨ।
ਸੰਚਾਲਨ
WCAT ਮੁਹੱਇਆ ਕਰਨ ਲਈ ਜਤਨ ਕਰੇਗਾ:
- ਅਨੁਮਾਨਯੋਗ, ਇਕਸਾਰ ਅਤੇ ਕੁਸ਼ਲ ਫੈਸਲਾ ਲੈਣਾ
- ਸੁਤੰਤਰ ਅਤੇ ਨਿਰਪੱਖ ਫੈਸਲਾ ਲੈਣਾ
- ਸੰਖਿਪਤ, ਸਮਝਣ ਯੋਗ ਅਤੇ ਉੱਚ-ਗੁਣਵੱਤਾ ਵਾਲੇ ਫੈਸਲੇ
- ਵਰਕਰਜ਼ ਕੰਪਨਸੇਸ਼ਨ ਐਕਟ, ਨੀਤੀ, ਅਤੇ WCAT ਦੇ ਪੁਰਾਣੇ ਫੈਸਲਿਆਂ ਨਾਲ ਇਕਸਾਰਤਾ
- WCAT ਦੀ ਸੁਤੰਤਰਤਾ ਦੀ ਰੱਖਿਆ ਕਰਦੇ ਹੋਏ ਵਰਕਰਜ਼ ਕੰਪਨਸੇਸ਼ਨ ਪ੍ਰਣਾਲੀ ਦੇ ਅੰਦਰ ਸੰਚਾਰ
- ਵਰਕਰਜ਼ ਕੰਪਨਸੇਸ਼ਨ ਪ੍ਰਣਾਲੀ ਦੇ ਅੰਦਰ ਏਕੀਕਰਣ ਅਤੇ ਸੰਚਾਰ
- ਪ੍ਰਦਰਸ਼ਨ ਪ੍ਰਬੰਧਨ ਦੁਆਰਾ ਜਵਾਬਦੇਹੀ
- ਕੁਸ਼ਲਤਾ (ਦੁਰਲਭ ਸਾਧਨਾਂ ਦਾ ਸਮੇਂ ਸਿਰ ਕੀਤਾ ਜਾਣਾ ਅਤੇ ਪ੍ਰਬੰਧਕਤਾ) ਅਤੇ ਪ੍ਰਭਾਵਸ਼ੀਲਤਾ (ਗੁਣਵੱਤਾਪੂਰਨ ਫੈਸਲੇ ਲੈਣਾ) ਵਿਚਕਾਰ ਉਚਿਤ ਸੰਤੁਲਨ
- ਤੁਰੰਤ, ਗਿਆਨਵਾਨ ਅਤੇ ਜਵਾਬਦੇਹ ਗਾਹਕ ਸੇਵਾ
- ਵਰਕਰਜ਼ ਕੰਪਨਸੇਸ਼ਨ ਪ੍ਰਣਾਲੀ ਲਈ ਵਿਆਖਿਆਤਮਕ ਮਾਰਗਦਰਸ਼ਨ
ਫੈਸਲਾ ਲੈਣਾ
- WCAT ਵਰਕਸੇਫਬੀਸੀ ਦੁਆਰਾ ਫਾਈਲ ਦੀ ਇੱਕ ਕਾਪੀ ਪ੍ਰਦਾਨ ਕਰਨ ਤੋਂ 180 ਦਿਨਾਂ ਦੇ ਅੰਦਰ ਕਾਰਨਾਂ ਦੇ ਨਾਲ ਇੱਕ ਫੈਸਲਾ ਪ੍ਰਦਾਨ ਕਰੇਗਾ – ਗੁੰਝਲਦਾਰ ਅਪੀਲਾਂ ਲਈ ਵਧੇਰੇ ਸਮੇਂ ਦੀ ਲੋੜ ਹੋ ਸਕਦੀ ਹੈ
- WCAT ਵਰਕਸੇਫਬੀਸੀ ਪਾਲਸੀਆਂ ਲਾਗੂ ਕਰੇਗਾ ਜਦੋਂ ਤਕ ਪਾਲਸੀ ਵਰਕਰਜ਼ ਕੰਪਨਸੇਸਨ ਐਕਟ ਨਾਲ ਮੇਲ ਨਹੀਂ ਖਾਂਦੀ
- WCAT ਆਪਣੇ ਖੁਦ ਦੇ ਪੁਰਾਣੇ ਫੈਸਲਿਆਂ ਦਾ ਅਨੁਸਰਣ ਕਰੇਗਾ ਜਦੋਂ ਤੱਕ ਕਿ ਇਸ ਵਿੱਚ ਵੱਖਰੀਆਂ ਸਥਿਤੀਆਂ ਸ਼ਾਮਲ ਨਾ ਹੋਣ
- ਜੇ ਸਬੂਤ ਇਕ ਮੁਆਵਜ਼ੇ ਦੇ ਮੁੱਦੇ ‘ਤੇ ਇਕਸਾਰ ਤੌਰ’ ਤੇ ਸੰਤੁਲਿਤ ਹਨ, ਤਾਂ WCAT ਇਸ ਮੁੱਦੇ ਦਾ ਵਰਕਰ ਦੇ ਹੱਕ ਵਿਚ ਫੈਸਲਾ ਕਰੇਗਾ। ਮੁਲਾਂਕਣ ਅਤੇ ਰੋਕਥਾਮ ਦੇ ਮੁੱਦਿਆਂ ‘ਤੇ, WCAT ਸੰਭਾਵਨਾਵਾਂ ਦੇ ਸੰਤੁਲਨ ‘ਤੇ ਆਪਣੇ ਫੈਸਲੇ ਲਵੇਗਾ
- WCAT ਦੇ ਫੈਸਲੇ ਅੰਤਮ ਅਤੇ ਨਿਰਣਾਇਕ ਹੁੰਦੇ ਹਨ
ਅਭਿਆਸ ਅਤੇ ਪ੍ਰਕਿਰਿਆਵਾਂ ਦੇ ਨਿਯਮਾਂ ਦਾ ਮੈਨੂਅਲ (MRPP) ਪਰਿਭਾਸ਼ਿਤ ਕਰਦਾ ਹੈ ਕਿ ਕਿਵੇਂ WCAT ਕਾਨੂੰਨ ਅਨੁਸਾਰ ਕੰਮ ਕਰਦਾ ਹੈ। ਇਸ ਵਿੱਚ ਅਭਿਆਸ ਅਤੇ ਪ੍ਰਕਿਰਿਆ ਦੇ ਨਿਯਮ, ਅਭਿਆਸ ਦੇ ਨਿਰਦੇਸ਼ ਅਤੇ ਦਿਸ਼ਾ ਨਿਰਦੇਸ਼ ਸ਼ਾਮਲ ਹੁੰਦੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਪੀਲਾਂ ਨੂੰ ਸਹੀ, ਸਮੇਂ ਸਿਰ, ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾਂਦਾ ਹੈ।
ਫੈਸਲਾ #1 ਚੇਅਰ ਦੁਆਰਾ ਡੈਲੀਗੇਸ਼ਨ, 3 ਮਾਰਚ, 2003 (PDF, 170KB)
ਫੈਸਲਾ #2 MRPP ਸਥਾਪਤ (PDF, 83KB)
ਫੈਸਲਾ #3 ਪਾਰਕਿੰਗ ਲਾਟ (PDF, 78KB)
ਫੈਸਲਾ #4 MRPP ਸੋਧਿਆ ਗਿਆ 29 ਮਾਰਚ, 2004 (PDF, 99KB)
ਫੈਸਲਾ #5 MRPP ਸੋਧਿਆ ਗਿਆ 29 ਅਪ੍ਰੈਲ, 2004 (PDF, 81KB)
ਫੈਸਲਾ #6 ਚੇਅਰ ਦੁਆਰਾ ਡੈਲੀਗੇਸ਼ਨ, 1 ਜੂਨ, 2004 (PDF, 194KB)
ਫੈਸਲਾ #7 MRPP ਸੋਧਿਆ ਗਿਆ 3 ਦਸੰਬਰ, 2004 (PDF, 83KB)
ਫੈਸਲਾ #8 ਚੇਅਰ ਦੁਆਰਾ ਡੈਲੀਗੇਸ਼ਨ, 3 ਮਾਰਚ, 2006 (PDF, 69KB)
ਫੈਸਲਾ #9 ਚੇਅਰ ਦੁਆਰਾ ਡੈਲੀਗੇਸ਼ਨ, 1 ਫਰਵਰੀ, 2007 (PDF, 67KB)
ਫੈਸਲਾ #10 MRPP ਸੋਧਿਆ ਗਿਆ 13 ਫਰਵਰੀ, 2008 (PDF, 9KB)
ਫੈਸਲਾ #11 ਸੋਧਿਆ ਗਿਆ 13 ਨਵੰਬਰ, 2008 (PDF, 9KB)
ਫੈਸਲਾ #12 ਚੇਅਰ ਦੁਆਰਾ ਡੈਲੀਗੇਸ਼ਨ, 2 ਜਨਵਰੀ, 2009 (PDF, 64KB)
ਫੈਸਲਾ #13 MRPP ਸੋਧਿਆ ਗਿਆ 3 ਨਵੰਬਰ, 2009 (PDF, 16KB)
ਫੈਸਲਾ #14 MRPP ਸੋਧਿਆ ਗਿਆ 5 ਮਈ, 2010 (ਭਾਗ 8 ਸਮੇਂ ਦਾ ਵਾਧਾ) (PDF, 44KB)
ਫੈਸਲਾ #15 MRPP ਸੋਧਿਆ ਗਿਆ 9 ਮਾਰਚ, 2011 (PDF, 61KB)
ਫੈਸਲਾ #16 ਚੇਅਰ ਦੁਆਰਾ ਡੈਲੀਗੇਸ਼ਨ, 10 ਜੁਲਾਈ, 2012 (PDF, 62KB)
ਫੈਸਲਾ #17 ਚੇਅਰ ਦੁਆਰਾ ਡੈਲੀਗੇਸ਼ਨ, 15 ਮਈ, 2014 (PDF, 63KB)
ਫੈਸਲਾ #18 ਚੇਅਰ ਦੁਆਰਾ ਡੈਲੀਗੇਸ਼ਨ, 29 ਮਈ, 2014 (PDF, 64KB)
ਫੈਸਲਾ #19 ਚੇਅਰ ਦੁਆਰਾ ਡੈਲੀਗੇਸ਼ਨ, 13 ਮਾਰਚ, 2015 (PDF, 63KB)
ਫੈਸਲਾ #20 MRPP ਸੋਧਿਆ ਗਿਆ 25 ਮਾਰਚ, 2015 (PDF, 106KB)
ਫੈਸਲਾ #21 MRPP ਸੋਧਿਆ ਗਿਆ 8 ਮਈ, 2015 (PDF, 1.0MB)
ਫੈਸਲਾ #22 MRPP ਸੋਧਿਆ ਗਿਆ 26 ਅਪ੍ਰੈਲ, 2016 (ਅੰਤਿਕਾ ਏ ਦੇ ਨਾਲ) (PDF, 65KB)
ਫੈਸਲਾ #23 ਚੇਅਰ ਦੁਆਰਾ ਡੈਲੀਗੇਸ਼ਨ, 10 ਨਵੰਬਰ, 2016 (PDF, 196KB)
ਫੈਸਲਾ #24 MRPP ਸੋਧਿਆ ਗਿਆ 30 ਮਾਰਚ, 2017 (PDF, 54KB)
ਫੈਸਲਾ #25 MRPP ਸੋਧਿਆ ਗਿਆ 6 ਅਪ੍ਰੈਲ, 2020 (PDF, 2.0MB)
ਫੈਸਲਾ #26 MRPP ਸੋਧਿਆ ਗਿਆ 17 ਅਗਸਤ, 2020 (PDF, 102KB)
ਫੈਸਲਾ #27 MRPP ਸੋਧਿਆ ਗਿਆ 1 ਦਸੰਬਰ, 2020 (PDF, 294KB)
ਸਾਡੀ ਟੀਮ
ਚੇਅਰ WCAT ਨੂੰ ਅਗਵਾਈ ਪ੍ਰਦਾਨ ਕਰਦਾ ਹੈ ਅਤੇ ਟ੍ਰਿਬਿਊਨਲ ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਦਾ ਹੈ। ਚੇਅਰ ਮੁੱਖ ਨਿਰਣਾਇਕ ਹੈ ਅਤੇ ਇਹ ਨੀਤੀਗਤ ਫੈਸਲਿਆਂ ਦੀ ਵੈਧਤਾ ਅਤੇ ਡੈਲੀਗੇਸ਼ਨ ਜਾਂ ਪ੍ਰਕਿਰਿਆਗਤ ਫੈਸਲੇ ਕਰਨ ਲਈ ਜ਼ਿੰਮੇਵਾਰ ਹੈ।
ਇਸ ਵਿੱਚ ਸ਼ਾਮਲ ਹਨ, ਅਪੀਲ ਦੇ ਨੋਟਿਸ ਪ੍ਰਾਪਤ ਅਤੇ ਰਜਿਸਟਰ ਕਰਨਾ, ਇਹ ਨਿਰਧਾਰਤ ਕਰਨਾ ਕਿ ਕੀ ਅਪੀਲਾਂ ਵਰਕਰਜ਼ ਕੰਪਨਸੇਸ਼ਨ ਐਕਟ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ, ਇਹ ਨਿਰਧਾਰਤ ਕਰਦੀ ਹੈ ਕਿ WCAT ਦਾ ਅਪੀਲ ਸੁਣਨ ਦਾ ਅਧਿਕਾਰ ਖੇਤਰ ਹੈ, ਅਪੀਲ ਦੇ ਤਰੀਕੇ ਦਾ ਪ੍ਰਸਤਾਵਿਤ ਕਰਨਾ, ਅਤੇ WCAT ਪੈਨਲਾਂ ਨੂੰ ਅਪੀਲ ਨਿਰਧਾਰਤ ਕਰਨਾ ਹੈ। ਰਜਿਸਟਰਾਰ ਦਾ ਦਫਤਰ ਲਿਖਤੀ ਬੇਨਤੀਆਂ ਦੀ ਪ੍ਰਕਿਰਿਆ ਦਾ ਪ੍ਰਬੰਧ ਵੀ ਕਰਦਾ ਹੈ ਅਤੇ ਮੌਖਿਕ ਸੁਣਵਾਈਆਂ ਨੂੰ ਤਹਿ ਕਰਦਾ ਹੈ। ਰਜਿਸਟਰੀ ਵਿੱਚ ਰਜਿਸਟਰਾਰ, ਡਿਪਟੀ ਰਜਿਸਟਰਾਰ, ਇੱਕ ਸੀਨੀਅਰ ਰਜਿਸਟਰੀ ਅਫਸਰ, ਅਸੈਸਮੈਂਟ ਅਫ਼ਸਰ, ਅਪੀਲ ਕੋਆਰਡੀਨੇਟਰ, ਇੰਟੇਕ, ਰਜਿਸਟਰੇਸ਼ਨ ਅਤੇ ਸ਼ੈਡਿਊਲਿੰਗ ਕਲਰਕ ਅਤੇ ਸਹਾਇਤਾ ਕਰਮਚਾਰੀ ਸ਼ਾਮਲ ਹੁੰਦੇ ਹਨ।
ਅਪੀਲਾਂ ਨੂੰ “ਪੈਨਲ” ਦੁਆਰਾ ਵਿਚਾਰਿਆ ਜਾਂਦਾ ਹੈ ਅਤੇ ਫੈਸਲਾ ਲਿਆ ਜਾਂਦਾ ਹੈ। ਇੱਕ ਪੈਨਲ ਵਿੱਚ ਅਕਸਰ ਇੱਕ ਵਾਈਸ ਚੇਅਰ ਹੁੰਦਾ ਹੈ। ਚੇਅਰ ਗੁੰਝਲਦਾਰ ਅਪੀਲਾਂ ਵਿੱਚ ਇੱਕ ਤਿੰਨ ਮੈਂਬਰੀ ਪੈਨਲ ਨਿਰਧਾਰਤ ਕਰ ਸਕਦਾ ਹੈ, ਜਾਂ ਇੱਕ ਪੂਰਣ ਉਦਾਹਰਣ ਪੈਨਲ ਜੇ ਇੱਕ ਅਪੀਲ ਵਿੱਚ ਸ਼ਾਮਲ ਮਾਮਲੇ ਪੂਰੀ ਵਰਕਰਜ਼ ਕੰਪਨਸੇਸ਼ਨ ਪ੍ਰਣਾਲੀ ਲਈ ਵਿਸ਼ੇਸ਼ ਦਿਲਚਸਪੀ ਜਾਂ ਮਹੱਤਵ ਰੱਖਦੇ ਹਨ। ਅਪੀਲ ਤੇ ਵਿਚਾਰ ਕਰਨ ਤੋਂ ਬਾਅਦ, ਪੈਨਲ ਅੰਤਮ ਫੈਸਲਾ ਲੈਂਦਾ ਹੈ ਅਤੇ ਲਿਖਤੀ ਕਾਰਨ ਦਿੰਦਾ ਹੈ।
ਇਸ ਵਿੱਚ, MRPP ਦਾ ਪ੍ਰਬੰਧਨ ਕਰਨਾ, ਜਨਤਾ ਤੋਂ ਪੁੱਛਗਿੱਛ ਕਰਨਾ ਜਾਂ ਸ਼ਿਕਾਇਤਾਂ ਦਾ ਜਵਾਬ ਦੇਣਾ ਜਾਂ ਬੀ.ਸੀ. ਓਮਬਡਸਪਰਸਨ ਰਾਹੀਂ, ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ਼ ਪ੍ਰਾਈਵੇਸੀ ਐਕਟ ਦੇ ਅਧੀਨ ਪੁੱਛਗਿੱਛ ਦਾ ਜਵਾਬ ਦੇਣਾ, ਮੁੜ ਵਿਚਾਰ ਲਈ ਅਰਜ਼ੀਆਂ ਦੀ ਸਮੀਖਿਆ ਕਰਨਾ ਅਤੇ ਨਿਆਂਇਕ ਸਮੀਖਿਆਵਾਂ ਵਿਚ WCAT ਦੀ ਨੁਮਾਇੰਦਗੀ ਕਰਦੇ ਹਨ। TCO ਵਿੱਚ ਟ੍ਰਿਬਿਊਨਲ ਕਾਉਂਸਲ, ਕੁਆਲਟੀ ਅਸ਼ੋਰੈਂਸ ਐਂਡ ਟ੍ਰੇਨਿੰਗ ਦੀ ਵਾਈਸ ਚੇਅਰ, ਕਾਨੂੰਨੀ ਕਾਊਂਸਲ, ਇੱਕ ਮੈਡੀਕਲ ਕੋਆਰਡੀਨੇਟਰ, ਅਤੇ ਸਹਾਇਤਾ ਸਟਾਫ ਹੁੰਦਾ ਹੈ।