Text Size  Decrease text size Reset the text size back to default Increase text size Text Sizer Help
Print
Manual of Rules of Practice and Procedure (MRPP) Information Guides Forms Search Our Decisions Workers Compensation Act and Regulations WorkSafeBC Policy Workers' Advisers Employers' Advisers FAQs Alerts WCAT Reports Appeal Expenses Contact Us Virtual Tour

Punjabi - ਪੰਜਾਬੀ

ਡਬਲਯੂ ਸੀ ਏ ਟੀ, ਅਪੀਲ ਕਰਨ ਲਈ ਇਕ ਟ੍ਰਿਬਿਊਨਲ ਹੈ ਜੋ ਕਿ ਰਿਚਮੰਡ, ਬ੍ਰਿਟਿਸ਼ ਕੋਲੰਬੀਆ ਵਿਚ ਸਥਿਤ ਹੈ। ਡਬਲਯੂ ਸੀ ਏ ਟੀ, ਬ੍ਰਿਟਿਸ਼ ਕੋਲੰਬੀਆ ਦੇ ਵਰਕਰਜ਼` ਕੰਪਨਸੇਸ਼ਨ ਸਿਸਟਮ ਵਿਚ ਅਪੀਲ ਦਾ ਆਖਰੀ ਪੱਧਰ ਹੈ ਅਤੇ ਇਹ ਵਰਕਸੇਫ ਬੀ ਸੀ ਤੋਂ ਆਜ਼ਾਦ ਹੈ।

ਡਬਲਯੂ ਸੀ ਏ ਟੀ, ਰਿਵੀਊ ਡਿਵੀਜ਼ਨ ਦੇ ਬਹੁਤੇ ਫੈਸਲਿਆਂ ਬਾਰੇ ਅਪੀਲਾਂ ਸੁਣਦਾ ਹੈ। ਰਿਵੀਊ ਡਿਵੀਜ਼ਨ, ਮੁਆਵਜ਼ੇ, ਕਿੱਤੇ `ਤੇ ਮੁੜ ਬਹਾਲੀ, ਅਸੈੱਸਮੈਂਟਾਂ ਅਤੇ ਕੰਮਾਂ `ਤੇ ਸਿਹਤ ਅਤੇ ਸੁਰੱਖਿਆ (ਰੋਕਥਾਮ) ਨਾਲ ਸੰਬੰਧਿਤ ਵਰਕਸੇਫ ਬੀ ਸੀ ਦੇ ਬਹੁਤੇ ਫੈਸਲਿਆਂ ਬਾਰੇ ਪਹਿਲੇ ਪੱਧਰ ਦਾ ਰਿਵੀਊ ਪ੍ਰਦਾਨ ਕਰਦਾ ਹੈ। ਰਿਵੀਊ ਡਿਵੀਜ਼ਨ ਦੇ ਕੁਝ ਫੈਸਲੇ ਡਬਲਯੂ ਸੀ ਏ ਟੀ ਕੋਲ ਅਪੀਲ ਨਹੀਂ ਕੀਤੇ ਜਾ ਸਕਦੇ।

ਡਬਲਯੂ ਸੀ ਏ ਟੀ, ਵਿਤਕਰੇ ਦੀਆਂ ਸ਼ਿਕਾਇਤਾਂ ਅਤੇ ਕਲੇਮਾਂ ਨੂੰ ਮੁੜ ਖੋਲ੍ਹਣ ਲਈ ਅਰਜ਼ੀਆਂ ਨਾਲ ਸੰਬੰਧਿਤ ਵਰਕਸੇਫ ਬੀ ਸੀ ਦੇ ਫੈਸਲਿਆਂ ਬਾਰੇ ਸਿੱਧੀਆਂ ਅਪੀਲਾਂ ਦੀ ਸੁਣਵਾਈ ਵੀ ਕਰਦਾ ਹੈ। ਡਬਲਯੂ ਸੀ ਏ ਟੀ, ਕਾਨੂੰਨੀ ਕਾਰਵਾਈਆਂ ਲਈ ਸੰਬੰਧਿਤ ਧਿਰਾਂ ਦੇ ਦਰਜੇ ਨਾਲ ਸੰਬੰਧਿਤ ਸਰਟੀਫਿਕੇਟ ਵੀ ਅਦਾਲਤ ਨੂੰ ਦਿੰਦਾ ਹੈ।

ਅਸੀਂ ਆਪਣੀ ਕੁਝ ਜਾਣਕਾਰੀ ਦਾ ਅਨੁਵਾਦ ਪੰਜਾਬੀ, ਚਾਇਨੀਜ਼ -ਟ੍ਰੈਡੀਸ਼ਨਲ, ਅਤੇ ਚਾਇਨੀਜ਼ - ਸਿੰਪਲੀਫਾਇਡ ਵਿਚ ਕੀਤਾ ਹੈ। ਇਹ ਹਨ:

ਚਿਤਾਵਨੀ: ਵਰਕਰਜ਼` ਕੰਪਨਸੇਸ਼ਨ ਦੇ ਕਿਉਂਕਿ ਬਹੁਤ ਸਾਰੇ ਤਕਨੀਕੀ ਲਫਜ਼ ਹਨ, ਇੰਟਰਨੈੱਟ `ਤੇ ਅਨੁਵਾਦ ਦੇ ਕਿਸੇ ਵੈੱਬਸਾਈਟ ਦੀ ਵਰਤੋਂ ਕਰਨ ਨਾਲ ਸਾਡਾ ਵੈੱਬਸਾਈਟ ਜੇ ਸਮਝਣਾ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਬਣ ਸਕਦਾ ਹੈ। ਡਬਲਯੂ ਸੀ ਏ ਟੀ ਇਸ ਚੀਜ਼ ਦੀ ਗਰੰਟੀ ਨਹੀਂ ਦਿੰਦਾ ਕਿ ਅਜਿਹਾ ਅਨੁਵਾਦ ਸਹੀ ਹੋਵੇਗਾ।

Workers' Compensation Appeal Tribunal. 150-4600 Jacombs Road, Richmond BC V6V 3B1 * All rights reserved.
Tel. (604) 664-7800 * Toll Free within BC 1 (800) 663-2782 * Fax (604) 664-7898
Home